9.8 C
Toronto
Friday, September 30, 2022
- Advertisement -

ਚੰਡੀਗੜ੍ਹ ਆ ਰਹੀ ਫਲਾਈਟ ਨਾਲ ਟਕਰਾਇਆ ਪੰਛੀ

Must read

ਅਹਿਮਦਾਬਾਦ ਤੋਂ ਚੰਡੀਗੜ੍ਹ ਆਉਣ ਵਾਲੀ ਗੋ ਫਸਟ ਫਲਾਈਟ (Go First flight) ਨੂੰ ਅੱਜ ਵਾਪਸ ਅਹਿਮਦਾਬਾਦ ਵੱਲ ਮੋੜਨਾ ਪਿਆ। ਦਰਅਸਲ ਜਹਾਜ਼ ਨਾਲ ਇੱਕ ਪੰਛੀ ਟੱਕਰਾ ਗਿਆ। ਅਜਿਹੇ ‘ਚ ਸੁਰੱਖਿਆ ਲਈ ਜਹਾਜ਼ ਨੂੰ ਅਹਿਮਦਾਬਾਦ ਵੱਲ ਮੋੜਨਾ ਪਿਆ ਤੇ ਐਮਰਜੈਂਸੀ ਲੈਂਡਿੰਗ (emergency landing) ਕਰਵਾਈ ਗਈ।

Congress Protest: ਰਾਹੁਲ ਗਾਂਧੀ ਦਾ ਕੇਂਦਰ ‘ਤੇ ਵੱਡਾ ਹਮਲਾ, ਕਿਹਾ- ਦੇਸ਼ ਦੇਖ ਰਿਹਾ ਹੈ ਲੋਕਤੰਤਰ ਦਾ ਕਤਲ, ਚਾਰ ਲੋਕ ਕਰ ਰਹੇ ਨੇ ਤਾਨਾਸ਼ਾਹੀ

ਯਾਤਰੀ ਡਰੇ

ਜਾਣਕਾਰੀ ਮੁਤਾਬਕ ਜਹਾਜ਼ ਦੇ ਇੰਜਣ ਨਾਲ ਪੰਛੀ ਟਕਰਾ ਗਿਆ। ਗੋ ਫਸਟ ਫਲਾਈਟ ਜੀ8-911 ਅੱਜ ਸਵੇਰੇ ਅਹਿਮਦਾਬਾਦ ਤੋਂ ਚੰਡੀਗੜ੍ਹ ਲਈ ਉਡਾਣ ਭਰ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ। ਹਾਲਾਂਕਿ ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ ਪਰ ਇਸ ਘਟਨਾ ਦਾ ਪਤਾ ਲੱਗਦੇ ਹੀ ਜਹਾਜ਼ ‘ਚ ਬੈਠੇ ਯਾਤਰੀ ਘਬਰਾ ਗਏ।

ਕਈ ਘਟਨਾਵਾਂ ਆ ਚੁੱਕੀਆਂ ਹਨ ਸਾਹਮਣੇ

ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਤੋਂ ਮਿਲੀ ਜਾਣਕਾਰੀ ਮੁਤਾਬਕ ਜਹਾਜ਼ ਦਾ ਇੰਜਣ 1 ਪੰਛੀ ਨਾਲ ਟਕਰਾ ਗਿਆ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਪਿਛਲੇ ਕੁਝ ਹਫਤਿਆਂ ‘ਚ ਫਲਾਈਟਾਂ ‘ਚ ਤਕਨੀਕੀ ਖਰਾਬੀ ਤੇ ਡਾਇਵਰਟ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਸਰਕਾਰੀ ਅੰਕੜਿਆਂ ਮੁਤਾਬਕ 1 ਜੁਲਾਈ 2021 ਤੋਂ 30 ਜੂਨ 2022 ਤੱਕ ਜਹਾਜ਼ ‘ਚ ਤਕਨੀਕੀ ਖਰਾਬੀ ਨਾਲ ਜੁੜੀਆਂ 478 ਘਟਨਾਵਾਂ ਹੋਈਆਂ ਹਨ।

- Advertisement -
- Advertisement -

Latest article