-2.6 C
Toronto
Sunday, December 4, 2022
- Advertisement -

ਹਫਤਾ ਬੀਤ ਜਾਣ ਦੇ ਬਾਵਜੂਦ ਕਬਜੇਕਾਰਾਂ ਖ਼ਿਲਾਫ਼ ਨਹੀ ਹੋਈ ਕਾਰਵਾਈ

Must read

ਬਨੂੜ ਦੇ ਵਾਰਡ ਨੰ: 13 ਦੇ ਇਟਰਲਾਕਿੰਗ ਟਾਈਲਾਂ ਲੱਗੇ ਚੌਂਕ ਤੇ ਕੁਝ ਵਿਆਕਤੀ ਵੱਲੋਂ ਟਾਈਲਾਂ ਪੁੱਟ ਕੇ ਕੀਤੇ ਕਬਜੇ ਦੀ ਕਾਰਜਸਾਧਕ ਅਫਸਰ ਵੱਲੋਂ ਕੀਤੀ ਪੁਲਿਸ ਨੂੰ ਸ਼ਿਕਾਇਤ ਤੇ ਅਜੇ ਕੋੲੀ ਕਾਰਵਾੲੀ ਨਹੀ ਹੋਈ।ਪੁਲਿਸ ਅਜੇ ਵੀ ਮਾਮਲੇ ਦੀ ਪੜਤਾਲ ਕਰਨ ਦੀ ਗੱਲ ਆਖ ਰਹੀ ਹੈ।ਚੌਂਕ ਉੱਤੇ ਕੀਤੇ ਕਬਜੇ ਨੂੰ ਲੈ ਕੇ ਵਿਧਾਇਕ ਵੱਲੋਂ ਵੀ ਅਜੇ ਤਕ ਚੁੱਪ ਨਹੀ ਤੋੜੀ । ਜਿਕਰਯੋਗ ਹੈ, ਕਿ ਕੁਝ ਵਿਆਕਤੀਆਂ ਨੇ 22 ਜੁਲਾੲੀ ਨੂੰ ਬਿਨਾਂ ਕਿਸੇ ਇਤਲਾਹ ਤੋਂ ਕੌਂਸਲ ਦੀ ਗੈਰ ਮੌਜੂਦਗੀ ਵਿੱਚ ਆਪੇ

ਨਿਸ਼ਾਨਦੇਹੀ ਕਰਵਾਈ ਤੇ ਪੁਲਿਸ ਦੀ ਹਾਜਰੀ ਵਿੱਚ ਟਾਈਲਾਂ ਲੱਗੇ ਚੌਂਕ ਤੇ ਗਲੀ ਉੱਤੇ ਪਿੱਲਰ ਗੱਡਕੇ ਤਾਰ ਲਾ ਦਿੱਤੀ ਸੀ। ਜਿਸ ਨੂੰ ਈਓ ਵੱਲੋਂ ਗੈਰ ਕਾਨੂੰਨੀ ਦੱਸਣ ਤੇ ਵਾਰਡ ਵਾਸੀਆਂ ਵੱਲੋਂ ਪਿੱਲਰ ਪੁੱਟ ਦਿੱਤੇ ਸਨ।ਉਪਰੰਤ 29 ਜੁਲਾੲੀ ਨੂੰ ਉਨਾਂ ਵਿਆਕਤੀਆਂ ਵੱਲੋਂ ਚੌਂਕ ਦੀਆਂ ਟਾਈਲਾਂ ਪੁੱਟ ਕੇ ਕੰਧਾਂ ਉਸਾਰ ਦਿੱਤੀਆ। ਭਾਂਵੇ ਵਾਰਡ ਵਾਸੀਆਂ ਨੇ ਕਬਜਾ ਰੋਕਣ ਦੀ ਕੋਸ਼ਿਸ ਕੀਤੀ, ਪਰ ਬੁਲੰਦ ਹੌਸ਼ਲੇ ਵਿੱਚ ਕਬਜੇਕਾਰਾਂ ਨੇ ਕਬਜਾ ਜਾਰੀ ਰੱਖਿਆ।ਉਪਰੰਤ ਕਾਰਜਸਾਧਕ ਅਫਸਰ ਜਗਜੀਤ ਸਿੰਘ ਸਾਹੀ ਵੱਲੋਂ ਉਕਤ ਮਾਮਲਾ ਉੱਚ ਅਫਸਰਾਂ ਦੇ ਧਿਆਨ ਵਿੱਚ ਲਿਆਂਉਦਾ ਅਤੇ ਬਨੂੜ ਪੁਲਿਸ ਨੂੰ ਪੱਤਰ ਨੰ: 849 ਰਾਂਹੀ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਅਤੇ ਗੈਰ ਕਾਨੂੰਨੀ ਕਬਜੇ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾੲੀ ਕਰਨ ਬੇਨਤੀ ਕੀਤੀ, ਪਰ ਐਨੇ ਦਿਨ ਬੀਤ ਜਾਣ ਦੇ ਬਾਵਜੂਦ ਕੋੲੀ ਕਾਰਵਾੲੀ ਨਹੀ ਹੋਈ।

ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਕਰਨ ਤੇ ਕਾਨੂੰਨੀ ਕਾਰਵਾਈ ਲਈ ਪੁਲਿਸ ਨੂੰ ਸ਼ਿਕਾਇਤ ਕੀਤੀ ,ਈਓ ਜਗਜੀਤ ਸਿੰਘ ਸਾਹੀ ਨੇ ਦੱਸਿਆ ਕਿ ਪੱਤਰ ਨੰ: 849/29-7 22 ਰਾਂਹੀ ਬਨੂੜ ਥਾਣੇ ਦੇ ਐਸਐਚਓ ਨੂੰ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਕਰਨ ਅਤੇ ਚੌਂਕ ਤੇ ਗਲੀ ਉੱਤੇ ਜਾ ਬ ਕਬਜਾ ਕਰਨ ਵਾਲੇ ਹਰਵਿੰਦਰ ਸਿੰਘ ਪਿੰਡ ਬਘੋਰਾ ਤੇ ਉਸ ਦੇ ਸਾਥੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਸ਼ਕਾਇਤ ਕੀਤੀ ਹੋੲੀ ਹੈ। ਉਨਾਂ ਦੱਸਿਆ ਕਿ ਇਹ ਪੁਲਿਸ ਹੀ ਦੱਸ ਸਕਦੀ ਹੈ, ਕਿ ਉਨਾਂ ਕਾਰਵਾਈ ਕੀਤੀ ਜਾਂ ਨਹੀ। ਜਦੋ ਇਸ ਸਬੰਧੀ ਥਾਣਾ ਮੁੱਖੀ ਜਗਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ, ਉਨਾਂ ਪਹਿਲਾਂ ਉਨਾਂ ਕਬਜੇਕਾਰਾਂ ਦਾ ਪੱਖ ਪੂਰਦਿਆਂ ਉਨਾਂ ਨਾਲ ਧੱਕਾ ਹੋ ਆ ਦੱਸਿਆ, ਜਦੋ ਈਓ ਦੀ ਸ਼ਕਾਇਤ ਦਾ ਹਵਾਲਾ ਦਿੱਤਾ, ਫਿਰ ਉਨਾਂ ਜਾਂਚ ਕੀਤੇ ਜਾਣ ਦੀ ਗੱਲ ਆਖੀ।

ਵਾਰਡ ਵਾਸੀ ਤੇ ਨੌਜਵਾਨ ਆਗੂ ਜੋਰਾ ਸਿੰਘ ਦੀ ਅਗਵਾਈ ਹੇਠ ਵਾਰਡ ਵਾਸੀਆਂ ਦਾ ਵਫਦ ਈਓ ਨੂੰ ਮਿਲਿਆ ਤੇ ਦੁਬਾਰਾ ਕਬਜਾ ਹੋਣ ਦਾ ਖਦਸਾ ਪ੍ਰਗਟਾ ਆ।ਉਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਪ੍ਰਸ਼ਸਾਨ ਵੱਲੋਂ ਨਜਾ ਜ ਕਬਜੇਕਾਰਾਂ ਖ਼ਿਲਾਫ਼ ਬਣਦੀ ਕਾਰਵਾ ਨਾ ਕੀਤੀ ਗੀ ਅਤੇ ਚੌਂਕ ਵਿਚਾਲੇ ਉਸਾਰੀ ਕੰਧਾਂ ਨੂੰ ਹਟਾ ਆ ਨਾ ਗਿਆ।ਉਹ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਮਜਬੂਰ ਹੋਣਗੇ।

- Advertisement -
- Advertisement -

Latest article