-1 C
Toronto
Sunday, December 4, 2022
- Advertisement -

ਫ਼ੀਸ ’ਚ ਵਾਧਾ: ਅਲਾਹਾਬਾਦ ’ਵਰਸਿਟੀ ਦੇ ਵਿਦਿਆਰਥੀਆਂ ਵੱਲੋਂ ‘ਭੂ ਸਮਾਧੀ’ ਲੈਣ ਦੀ ਚਿਤਾਵਨੀ

Must read


ਪ੍ਰਯਾਗਰਾਜ, 27 ਸਤੰਬਰ

ਅਲਾਹਬਾਦ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਫ਼ੀਸਾਂ ਦੇ ਵਾਧੇ ਦਾ ਵਿਰੋਧ ਕਰਦਿਆਂ ਅੱਜ ਇੱਥੇ ਪ੍ਰਦਰਸ਼ਨ ਵਾਲੀ ਥਾਂ ‘ਤੇ ਟੋਆ ਪੁੱਟ ਕੇ ਇਸ ਵਿੱਚ ‘ਭੂ ਸਮਾਧੀ’ ਲੈਣ ਦੀ ਚਿਤਾਵਨੀ ਦਿੱਤੀ। ਪੁਲੀਸ ਨੇ ਦੱਸਿਆ ਕਿ ਕੁੱਝ ਪ੍ਰਦਰਸ਼ਨਕਾਰੀਆਂ ਨੇ ਯੂਨੀਵਰਸਿਟੀ ਕੈਂਪਸ ਵਿੱਚ ਪ੍ਰਦਰਸ਼ਨ ਵਾਲੀ ਥਾਂ ਨੇੜੇ ਪੁੱਟੇ ਟੋਏ ਵਿੱਚ ਛਾਲ ਵੀ ਮਾਰ ਦਿੱਤੀ। ਇਸ ਲਈ ਹੋਰ ਪੁਲੀਸ ਬੁਲਾਉਣੀ ਪਈ। ਹਾਲਾਂਕਿ, ਬਾਅਦ ਵਿੱਚ ਇਸ ਟੋਏ ਵਿੱਚ ਬੂਟਾ ਲਾਇਆ ਗਿਆ। ਵਿਦਿਆਰਥੀਆਂ ਨੇ ਕਿਹਾ ਕਿ ਯੂਨੀਵਰਸਿਟੀ ਨੇ ਫ਼ੀਸਾਂ ਵਿੱਚ ਤਿੰਨ ਗੁਣਾਂ ਵਾਧਾ ਕਰ ਦਿੱਤਾ ਹੈ, ਜਿਸ ਦਾ ਉਹ ਪਿਛਲੇ ਕਈ ਦਿਨਾਂ ਤੋਂ ਵਿਰੋਧ ਕਰ ਰਹੇ ਹਨ। ਐੈੱਨਐੱਸਯੂਆਈ ਦੇ ਕਾਰਕੁਨ ਆਦਰਸ਼ ਸਿੰਘ ਭਦੌੜੀਆ ਨੇ ਕਿਹਾ ਕਿ ਫ਼ੀਸਾਂ ‘ਚ ਵਾਧਾ ਵਾਪਸ ਕਰਵਾਉਣ ਲਈ ਉਨ੍ਹਾਂ ਨੂੰ ਜਾਨ ਦੀ ਪ੍ਰਵਾਹ ਨਹੀਂ, ਪਰ ਯੂਨੀਵਰਸਿਟੀ ਪ੍ਰਸ਼ਾਸਨ ਆਪਣੇ ਫ਼ੈਸਲੇ ‘ਤੇ ਅੜਿਆ ਹੋਇਆ ਹੈ। ਭਾਜਪਾ ਦੇ ਵਿਦਿਆਰਥੀ ਵਿੰਗ ਏਬੀਵੀਪੀ ਨੇ ਯੂਨੀਵਰਸਿਟੀ ਦੇ ਉਪ ਕੁਲਪਤੀ ਨੂੰ ਤਾਨਾਸ਼ਾਹੀ ਕਰਾਰ ਦਿੱਤਾ ਹੈ ਅਤੇ ਯੂਪੀ ਸਰਕਾਰ ਨੂੰ ਫ਼ੀਸਾਂ ਦੇ ਮੁੱਦੇ ‘ਤੇ ਨੋਟਿਸ ਲੈਣ ਦੀ ਮੰਗ ਕੀਤੀ। -ਪੀਟੀਆਈਇਹ ਖ਼ਬਰ ਕਿਥੋਂ ਲਈ ਗਈ ਹੈ

- Advertisement -
- Advertisement -

Latest article