-2.6 C
Toronto
Sunday, December 4, 2022
- Advertisement -

ਔਰਤਾਂ ਨੂੰ ‘ਵਸਤੂ’ ਸਮਝਦੀਆਂ ਨੇ ਭਾਜਪਾ ਤੇ ਆਰਐੱਸਐੱਸ: ਰਾਹੁਲ

Must read


ਮਲੱਪੁਰਮ (ਕੇਰਲ), 27 ਸਤੰਬਰ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਉਤਰਾਖੰਡ ਵਿੱਚ 19 ਸਾਲਾ ਲੜਕੀ ਅੰਕਿਤਾ ਭੰਡਾਰੀ ਦੀ ਹਾਲ ਹੀ ਵਿੱਚ ਹੋਈ ਹੱਤਿਆ ਦਾ ਮਾਮਲਾ ‘ਭਾਰਤ ਜੋੜੋ ਯਾਤਰਾ’ ਦੌਰਾਨ ਚੁੱਕਿਆ ਅਤੇ ਕਿਹਾ ਕਿ ਇਨ੍ਹਾਂ ਘਟਨਾਵਾਂ ਤੋਂ ਪਤਾ ਚੱਲਦਾ ਹੈ ਕਿ ਭਾਜਪਾ ਅਤੇ ਆਰਐੱਸਐੱਸ ਦੀ ਵਿਚਾਰਧਾਰਾ ਔਰਤਾਂ ਨੂੰ ‘ਵਸਤੂਆਂ’ ਵਾਂਗ ਦੇਖਣ ਦੀ ਹੈ। ਇੱਕ ਰਿਜ਼ੌਰਟ ਵਿੱਚ ਕੰਮ ਕਰਦੀ ਅੰਕਿਤਾ ਦੀ ਹੱਤਿਆ ਕਰ ਦਿੱਤੀ ਗਈ ਸੀ। ਰਿਜ਼ੌਰਟ ਦਾ ਸੰਚਾਲਕ ਅਤੇ ਇਸ ਕੇਸ ਵਿੱਚ ਮੁੱਖ ਮੁਲਜ਼ਮ ਪੁਲਕਿਤ ਆਰਿਆ ਹਰਿਦੁਆਰ ਦੇ ਸਾਬਕਾ ਭਾਜਪਾ ਆਗੂ ਵਿਨੋਦ ਆਰਿਆ ਦਾ ਪੁੱਤਰ ਹੈ। ਲੜਕੀ ਦੀ ਹੱਤਿਆ ਦਾ ਜ਼ਿਕਰ ਕਰਦਿਆਂ ਰਾਹੁਲ ਨੇ ਦੋਸ਼ ਲਾਇਆ, ”ਹੋਟਲ ਦਾ ਮਾਲਕ ਭਾਜਪਾ ਆਗੂ, ਹੋਟਲ ਚਲਾਉਣ ਵਾਲੇ ਉਸ ਦੇ ਪੁੱਤਰ ਇੱਕ ਲੜਕੀ ਨੂੰ ਵੇਸ਼ਵਾ ਬਣਨ ਲਈ ਮਜਬੂਰ ਕਰ ਰਹੇ ਸਨ। ਜਦੋਂ ਉਸ ਨੇ ਇਸ ਤੋਂ ਇਨਕਾਰ ਕਰ ਦਿੱਤਾ ਤਾਂ ਨਹਿਰ ਵਿੱਚ ਉਸ ਦੀ ਲਾਸ਼ ਮਿਲੀ।” ਵਾਇਨਾਡ ਤੋਂ ਸੰਸਦ ਮੈਂਬਰ ਗਾਂਧੀ ਨੇ ਕਿਹਾ, ”ਭਾਜਪਾ ਇਸੇ ਢੰਗ ਨਾਲ ਭਾਰਤ ਦੀਆਂ ਔਰਤਾਂ ਨਾਲ ਵਿਵਹਾਰ ਕਰਦੀ ਹੈ।” -ਪੀਟੀਆਈਇਹ ਖ਼ਬਰ ਕਿਥੋਂ ਲਈ ਗਈ ਹੈ

- Advertisement -
- Advertisement -

Latest article