-2.6 C
Toronto
Sunday, December 4, 2022
- Advertisement -

ਭਾਰਤ ਕੋਲ ਵਿਦੇਸ਼ੀ ਮੁਦਰਾ ਦਾ ਕਾਫ਼ੀ ਭੰਡਾਰ ਮੌਜੂਦ ਹੋਣ ਦਾ ਦਾਅਵਾ

Must read


ਨਵੀਂ ਦਿੱਲੀ, 27 ਸਤੰਬਰ

ਆਰਥਿਕ ਮਾਮਲਿਆਂ ਬਾਰੇ ਸਕੱਤਰ ਅਜੈ ਸੇਠ ਨੇ ਅੱਜ ਉਨ੍ਹਾਂ ਖ਼ਦਸ਼ਿਆਂ ਨੂੰ ਖਾਰਜ ਕਰ ਦਿੱਤਾ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ‘ਹੱਦੋਂ ਵੱਧ’ ਘਟ ਗਿਆ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਸੰਕਟ ਨਾਲ ਨਜਿੱਠਣ ਲਈ ਭਾਰਤ ਕੋਲ ਵਿਦੇਸ਼ੀ ਮੁਦਰਾ ਦਾ ਕਾਫ਼ੀ ਵੱਡਾ ਭੰਡਾਰ ਮੌਜੂਦ ਹੈ। ਦੱਸਣਯੋਗ ਹੈ ਕਿ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਸੱਤਵੇਂ ਹਫ਼ਤੇ ਘਟਿਆ ਹੈ। ਮੁਦਰਾ ਭੰਡਾਰ 16 ਸਤੰਬਰ ਨੂੰ ਘਟ ਕੇ 545.65 ਅਰਬ ਡਾਲਰ ਰਹਿ ਗਿਆ ਸੀ। ਮੁਦਰਾ ਭੰਡਾਰ ਘਟਣ ਦਾ ਕਾਰਨ ਕੇਂਦਰੀ ਬੈਂਕ ਵੱਲੋਂ ਖ਼ਜ਼ਾਨੇ ਨੂੰ ਕਰੰਸੀ ਦੇ ਬਚਾਅ ਲਈ ਲਾਉਣਾ ਵੀ ਹੈ। ਆਲਮੀ ਪੱਧਰ ‘ਤੇ ਵਾਪਰੀਆਂ ਘਟਨਾਵਾਂ ਕਾਰਨ ਕਰੰਸੀ ਦਬਾਅ ਹੇਠ ਹੈ। ਪਿਛਲੇ ਹਫ਼ਤੇ ਦੌਰਾਨ ਮੁਦਰਾ ਭੰਡਾਰ 2.23 ਅਰਬ ਡਾਲਰ ਘਟ ਕੇ 550.87 ਅਰਬ ਡਾਲਰ ਰਹਿ ਗਿਆ ਸੀ। ਉਨ੍ਹਾਂ ਕਿਹਾ ਕਿ ਮੁਦਰਾ ਭੰਡਾਰ ਘਟ ਰਿਹਾ ਹੈ ਕਿਉਂਕਿ ਵਪਾਰ ਘਾਟਾ ਵਧਣ ਕਾਰਨ ਮੁਦਰਾ ਦੀ ਨਿਕਾਸੀ ਹੋ ਰਹੀ ਹੈ। ਹਾਲਾਂਕਿ ਸੇਠ ਨੇ ਨਾਲ ਹੀ ਕਿਹਾ ਕਿ ਕੋਈ ਚਿੰਤਾ ਕਰਨ ਵਾਲੀ ਗੱਲ ਨਹੀਂ ਹੈ ਕਿਉਂਕਿ ਭਾਰਤ ਕੋਲ ਇਸ ਸਥਿਤੀ ਤੋਂ ਪਾਰ ਪਾਉਣ ਲਈ

ਕਾਫ਼ੀ ਭੰਡਾਰ ਮੌਜੂਦ ਹਨ। ਜ਼ਿਕਰਯੋਗ ਹੈ ਕਿ ਡਾਲਰ ਦੇ ਮੁਕਾਬਲੇ ਰੁਪਿਆ ਸੋਮਵਾਰ 81.67 ਰੁਪਏ ਦੇ ਸਭ ਤੋਂ ਹੇਠਲੇ ਪੱਧਰ ਉਤੇ ਪਹੁੰਚ ਗਿਆ ਸੀ। ਹਾਲਾਂਕਿ ਅੱਜ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ 81.58 ਰੁਪਏ ਰਹੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸੋਮਵਾਰ ਕਿਹਾ ਸੀ ਕਿ, ‘ਸਾਡੇ ਸੂਖ਼ਮ ਅਰਥਚਾਰੇ (ਮਾਈਕਰੋ ਇਕਨਾਮਿਕਸ) ਸਿਧਾਤਾਂ ਕਾਰਨ ਰੁਪਿਆ ਸਥਿਤੀ ਨਾਲ ਚੰਗੀ ਤਰ੍ਹਾਂ ਨਜਿੱਠ ਰਿਹਾ ਹੈ।’ ਉਨ੍ਹਾਂ ਕਿਹਾ ਕਿ ਦੂਜੇ ਦੇਸ਼ਾਂ ਦੀਆਂ ਕਰੰਸੀਆਂ ਦੇ ਮੁਕਾਬਲੇ ਰੁਪਏ ਦੇ ਡਿਗਣ ਦੀ ਦਰ ਕਾਫ਼ੀ ਘੱਟ ਹੈ। -ਪੀਟੀਆਈ

ਰੁਪਏ ਨੂੰ ਸੈਂਕੜਾ ਲਾਉਣ ਤੋਂ ਰੋਕਣ ਮੋਦੀ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਡਾਲਰ ਦੇ ਮੁਕਾਬਲੇ ਰੁਪਏ ਦੀ ਡਿੱਗ ਰਹੀ ਕੀਮਤ ‘ਤੇ ਕੇਂਦਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਰਫ਼ ਇਕੋ ਬੇਨਤੀ ਕਰਦੇ ਹਨ ਕਿ ‘ਰੁਪਏ ਨੂੰ ਸੈਂਕੜੇ ਲਾਉਣ ਤੋਂ ਰੋਕਿਆ ਜਾਵੇ।’ ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਕਿਹਾ ਕਿ ਇਤਿਹਾਸ ਵਿਚ ਪਹਿਲੀ ਵਾਰ ਡਾਲਰ 82 ਰੁਪਏ ਦਾ ਹੋ ਗਿਆ ਹੈ। ਪਾਰਟੀ ਤਰਜਮਾਨ ਨੇ ਕਿਹਾ, ‘ਮੋਦੀ ਜੀ ਦੀ ਕਿਰਪਾ ਨਾਲ ਰੁਪਿਆ ਪਹਿਲੀ ਵਾਰ ਇਤਿਹਾਸ ਵਿਚ ਐਨਾ ਕਮਜ਼ੋਰ ਹੋਇਆ ਹੈ ਤੇ ਪ੍ਰਧਾਨ ਮੰਤਰੀ ਦੀ ਭਰੋਸੇਯੋਗਤਾ ‘ਤੇ ਸਵਾਲ ਖੜ੍ਹੇ ਹੋ ਗਏ ਹਨ।’ -ਪੀਟੀਆਈਇਹ ਖ਼ਬਰ ਕਿਥੋਂ ਲਈ ਗਈ ਹੈ

- Advertisement -
- Advertisement -

Latest article