-2.6 C
Toronto
Sunday, December 4, 2022
- Advertisement -

ਆਸਾਮ: ਬ੍ਰਹਮਪੁੱਤਰ ਨਦੀ ’ਚ ਕਿਸ਼ਤੀ ਪਲਟੀ

Must read


ਧੁਬਰੀ (ਆਸਾਮ), 29 ਸਤੰਬਰ

ਆਸਾਮ ਦੇ ਧੁਬਰੀ ਜ਼ਿਲ੍ਹੇ ਵਿੱਚ ਅੱਜ ਬ੍ਰਹਮਪੁੱਤਰ ਨਦੀ ਵਿੱਚ ਕਿਸ਼ਤੀ ਪਲਟਣ ਕਾਰਨ ਲਾਪਤਾ ਹੋਏ ਲੋਕਾਂ ਵਿੱਚੋਂ 27 ਜਣਿਆਂ ਨੂੰ ਬਚਾਅ ਲਿਆ ਗਿਆ ਹੈ ਜਦਕਿ ਇੱਕ ਵਿਅਕਤੀ ਹਾਲੇ ਵੀ ਲਾਪਤਾ ਹੈ। ਡਿਪਟੀ ਕਮਿਸ਼ਨਰ ਅਨਬਾਮੁਥਨ ਐੱਮ.ਪੀ. ਨੇ ਦੱਸਿਆ ਕਿ ਕਿਸ਼ਤੀ ਵਿੱਚ 28 ਜਣੇ ਸਵਾਰ ਸਨ। ਐੱਸਡੀਆਰਐੱਫ ਅਤੇ ਸਥਾਨਕ ਲੋਕਾਂ ਵੱਲੋਂ ਹੁਣ ਤੱਕ ਦੋ ਵਿਦਿਆਰਥੀਆਂ ਸਣੇ 27 ਜਣਿਆਂ ਨੂੰ ਬਚਾਅ ਲਿਆ ਗਿਆ ਹੈ ਅਤੇ ਉਨ੍ਹਾਂ ਵੱਲੋਂ ਬੀਐੱਸਐੱਫ ਜਵਾਨਾਂ ਦੀ ਮਦਦ ਨਾਲ ਸਰਚ ਮੁਹਿੰਮ ਜਾਰੀ ਹੈ। ਉਨ੍ਹਾਂ ਮੁਤਾਬਕ ਧੁਬਰੀ ਕਸਬੇ ਤੋਂ ਲਗਪਗ 3 ਕਿਲੋਮੀਟਰ ਦੂਰ ਭਾਸ਼ਨੀਰ ਇਲਾਕੇ ਵਿੱਚ ਕਿਸ਼ਤੀ ਇੱਕ ਪੁਲ ਦੇ ਥੰਮ ਨਾਲ ਟਕਰਾਉਣ ਕਾਰਨ ਪਲਟ ਗਈ। ਉਨ੍ਹਾਂ ਦੱਸਿਆ ਕਿ ਕਿਸ਼ਤੀ ਦਾ ਪਤਾ ਲੱਗ ਗਿਆ ਹੈ ਜਿਸ ਨੂੰ ਕਰੇਨਾਂ ਦੀ ਮਦਦ ਨਾਲ ਨਦੀ ਵਿੱਚੋਂ ਕੱਢਿਆ ਜਾ ਰਿਹਾ ਹੈ। ਅਨਬਾਮੁਥਨ ਨੇ ਦੱਸਿਆ ਕਿ ਬਚਾਏ ਗੲੇ ਲੋਕਾਂ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪਹਿਲਾਂ ਇੱਕ ਅਧਿਕਾਰੀ ਨੇ ਕਿਹਾ ਸੀ ਕਿ ਕਿਸ਼ਤੀ ਵਿੱਚ ਕਈ ਸਕੂਲੀ ਵਿਦਿਆਰਥੀ ਸਵਾਰ ਸਨ। ਸਥਾਨਕ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਕਿਸ਼ਤੀ ਵਿੱਚ ਲੱਗਪਗ 100 ਯਾਤਰੀ ਸਵਾਰ ਸਨ ਅਤੇ ਉਸ ਵਿੱਚ 10 ਮੋਟਰਸਾਈਕਲ ਵੀ ਲੱਦੇ ਹੋਏ ਸਨ। ਡੀਸੀ ਨੇ ਦੱਸਿਆ ਕਿ ਉਹ ਕਿਸ਼ਤੀ ਵਿੱਚ ਮੋਟਰਸਾਈਕਲ ਲੱਦੇ ਹੋਣ ਬਾਰੇ ਜਾਂਚ ਕਰ ਰਹੇ ਹਨ। -ਪੀਟੀਆਈਇਹ ਖ਼ਬਰ ਕਿਥੋਂ ਲਈ ਗਈ ਹੈ

- Advertisement -
- Advertisement -

Latest article